Jasbir Mand
ਜਸਬੀਰ ਮੰਡ ਪੰਜਾਬੀ ਗਲਪ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਦਾ ਨਾਵਲਕਾਰ ਹੈ। ਜਸਬੀਰ ਮੰਡ ਨਵੇਂ ਪੰਜਾਬੀ ਨਾਵਲ ਨੂੰ ਸਮਕਾਲੀ ਯਥਾਰਥ ਦੀ ਸੋਝੀ ਅਤੇ ਨਵੀਂ ਬਿਰਤਾਂਤ ਰਚਨਾ ਵਿੱਚ ਸੰਜਮ ਕਾਇਮ ਕਰਕੇ ਵੱਖਰੀ ਦਿਸ਼ਾ ਪ੍ਰਦਾਨ ਕਰਦਾ ਹੈ। ਜਸਬੀਰ ਮੰਡ ਨੇ ਆਪਣੇ ਨਾਵਲਾਂ ਵਿੱਚ ਵਿਭਿੰਨ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਉਹਨਾਂ ਤੋਂ ਉਪਜੇ ਸਦਮਿਆਂ ਦਾ ਗਲਪੀ ਰੂਪਾਂਤਰਨ ਕੀਤਾ ਹੈ।